ਕੁੱਝ ਸਾਲ ਪਹਿਲਾਂ ਪੰਜਾਬ ਵਿੱਚ 6 ਲੱਖ ਤੋਂ ਵੱਧ ਨੌਜਵਾਨ ਰੋਜ਼ਗਾਰ ਦਫ਼ਤਰਾਂ 'ਚ ਨਾਂ ਦਰਜ਼ ਕਰਵਾ ਕੇ ਨੌਕਰੀ ਦੀ ਉਡੀਕ ਵਿੱਚ ਸਨ। ਸਾਲ 2022 ਦੇ ਸਰਕਾਰੀ ਅੰਕੜੇ ਦੱਸ ਰਹੇ ਨੇ ਕਿ ਇਹ ਸੰਖਿਆ ਘੱਟ ਕੇ 2.20 ਲੱਖ ਰਹਿ ਗਈ ਹੈ। ਸੋਚਣ ਵਾਲੀ ਗੱਲ ਇਹ ਹੈ ਕਿ 4 ਲੱਖ ਨੌਜਵਾਨ ਨੌਕਰੀ ਹਾਸਿਲ ਕਰ ਗਏ ਕਿ ਹੁਣ ਇੰਨੀ ਬੇਭਰੋਸਗੀ ਹੈ ਕਿ ਨੌਜਵਾਨ ਨਾਂ ਹੀ ਦਰਜ਼ ਨਹੀਂ ਕਰਵਾਉਣਾ ਚਾਹੁੰਦੇ?