ਸੰਸਦ ਮੈਂਬਰਾਂ (MPs) ਵੱਲੋਂ ਪਾਰਟੀ ਛੱਡਣ ਤੋਂ ਲੈ ਕੇ ਭਗਵੰਤ ਮਾਨ ਸਰਕਾਰ 'ਤੇ ਸਵਾਲ ਚੁੱਕਣ ਕਾਰਨ ਵਿਧਾਇਕਾਂ (MLAs) 'ਤੇ ਹੋ ਰਹੀ ਕਾਰਵਾਈ ਤੱਕ, ਆਮ ਆਦਮੀ ਪਾਰਟੀ ਨੂੰ 2027 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਅੰਦਰੂਨੀ ਅਸੰਤੁਸ਼ਟੀ ਦੇ ਵੱਧਦੇ ਸੰਕੇਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਪਾਰਟੀ ਕਦੇ ਰਵਾਇਤੀ ਸਿਆਸੀ ਢਾਂਚੇ ਦੇ ਇੱਕਜੁੱਟ ਬਦਲ ਵਜੋਂ ਪੇਸ਼ ਹੁੰਦੀ ਸੀ, ਉਹ ਹੁਣ ਆਪਣੀਆਂ ਹੀ ਕਤਾਰਾਂ ਵਿੱਚੋਂ ਪਾਰਟੀ ਛੱਡਣ, ਮਤਭੇਦਾਂ ਅਤੇ ਸਵਾਲਾਂ ਨਾਲ ਜੂਝ ਰਹੀ ਹੈ। ਕੀ ਇਹ ਸਿਰਫ਼ ਸਰਕਾਰ ਚਲਾਉਣ ਦਾ ਸੁਭਾਵਿਕ ਦਬਾਅ ਹੈ ਜਾਂ ਕੀ ਇਹ ਤਰੇੜਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਡੂੰਘੇ ਸਿਆਸੀ ਪਤਨ ਦਾ ਸੰਕੇਤ ਹੋ ਸਕਦੀਆਂ ਹਨ ?
Learn More
From MPs leaving the party to MLAs facing action after questioning the Bhagwant Mann Government, the Aam Aadmi Party is facing growing signs of internal dissent ahead of the 2027 Punjab elections. A party that once presented itself as a united alternative to the traditional political establishment is now dealing with defections, disagreements and questions from within its own ranks. Is this simply the normal pressure of governing or could these cracks signal a deeper political decline for the Aam Aadmi Party in Punjab ?
Learn More
2027 के पंजाब चुनावों से पहले आम आदमी पार्टी को अंदरूनी असंतोष का सामना करना पड़ रहा है - इसमें पार्टी छोड़ने वाले सांसद से लेकर भगवंत मान सरकार पर सवाल उठाने के बाद कार्रवाई का सामना करने वाले विधायक तक शामिल हैं। जो पार्टी कभी पारंपरिक राजनीतिक व्यवस्था के एक एकजुट विकल्प के तौर पर सामने आई थी, वह अब पार्टी के भीतर ही दल-बदल, मतभेदों और सवालों से जूझ रही है। क्या यह सरकार चलाने का सामान्य दबाव है या फिर ये दरारें पंजाब में आम आदमी पार्टी के गहरे राजनीतिक पतन का संकेत हो सकती हैं ?
Learn More
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਸ਼ਿਆਂ, ਭ੍ਰਿਸ਼ਟਾਚਾਰ ਦੇ ਦੋਸ਼ਾਂ, ਸਿੱਖਿਆ, ਕਾਨੂੰਨ-ਵਿਵਸਥਾ ਅਤੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਪਾਰਟੀ ਦੇ ਆਪਣੇ ਵਿਧਾਇਕ ਨੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਬਾਰੇ ਸਵਾਲ ਉਠਾਏ ਅਤੇ ਬਾਅਦ ਵਿੱਚ ਪਾਰਟੀ ਨੇ ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ। ਵਿਰੋਧੀ ਧਿਰ ਅਤੇ ਪਾਰਟੀ ਦੇ ਅੰਦਰੋਂ ਉਠ ਰਹੀ ਆਲੋਚਨਾ ਦੇ ਵਿਚਕਾਰ, ਕੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਰੋਸੇਯੋਗਤਾ ਦੀ ਵੱਡੀ ਪਰਖ ਹੋ ਰਹੀ ਹੈ ?
Learn More
The Aam Aadmi Party Government in Punjab is facing Opposition attacks over drugs, corruption allegations, education, law and order, and protests. The latest controversy came after its own MLA raised concerns over teacher shortages and was suspended by the party for alleged indiscipline and anti-party activities. With criticism coming from both the Opposition and within its own ranks, is AAP facing a wider credibility test in Punjab ?
Learn More
पंजाब में आम आदमी पार्टी की सरकार को नशे, भ्रष्टाचार के आरोपों, शिक्षा, कानून-व्यवस्था और विरोध प्रदर्शनों को लेकर विपक्ष के हमलों का सामना करना पड़ रहा है। हालिया विवाद तब शुरू हुआ जब पार्टी के अपने विधायक ने सरकारी स्कूलों में शिक्षकों की कमी पर सवाल उठाए और बाद में पार्टी ने उन्हें अनुशासनहीनता और पार्टी विरोधी गतिविधियों के आरोप में निलंबित कर दिया। विपक्ष और पार्टी के भीतर से उठ रही आलोचना के बीच, क्या पंजाब में आम आदमी पार्टी की विश्वसनीयता की बड़ी परीक्षा हो रही है ?
Learn More
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਅਤੇ ਹੋਰ ਲੋਕਾਂ ਨਾਲ ਜੁੜੇ ਈ.ਡੀ. ਦੇ ਦੋਸ਼ਾਂ ਦੀ ਜਾਂਚ ਸੀ.ਬੀ.ਆਈ. ਨੂੰ ਦੇ ਦਿੱਤੀ ਹੈ। ਦੋਸ਼ਾਂ ਵਿੱਚ ਤਬਾਦਲਿਆਂ, ਤਾਇਨਾਤੀਆਂ, ਸਰਕਾਰੀ ਮਨਜ਼ੂਰੀਆਂ ਅਤੇ ਗੁਪਤ ਦਸਤਾਵੇਜ਼ਾਂ ਤੱਕ ਪਹੁੰਚ ਨੂੰ ਲੈ ਕੇ ਪ੍ਰਭਾਵ ਦੀ ਵਰਤੋਂ ਦੀ ਗੱਲ ਕਹੀ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਦੀ ਸਿਆਸਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ। ਅਜਿਹੇ ਵਿੱਚ ਜੇ ਦੋਸ਼ ਹੁਣ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚ ਰਹੇ ਹਨ, ਤਾਂ ਕੀ ਉਸਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਹੁਣ ਓਸੇ ਸੱਤਾ ਦੇ ਘੇਰੇ ਵਿੱਚ ਫਸ ਗਈ ਹੈ, ਜਿਸ ਨੂੰ ਬਦਲਣ ਦਾ ਉਸ ਨੇ ਵਾਅਦਾ ਕੀਤਾ ਸੀ ?
Learn More
The Punjab and Haryana High Court has handed the CBI an investigation into allegations raised by the ED involving Punjab CM Bhagwant Mann’s OSD and others. The allegations include influence over transfers, postings, government approvals and access to confidential documents. AAP came to power promising to clean Punjab’s political system, so if allegations now reach the Chief Minister’s Office, has the anti-corruption crusade run into its own power circle ?
Learn More
पंजाब एवं हरियाणा हाई कोर्ट ने पंजाब के मुख्यमंत्री भगवंत मान के ओ.एस.डी. और अन्य लोगों से जुड़े ई.डी. के आरोपों की जांच सी.बी.आई. को सौंप दी है। आरोपों में तबादलों, पोस्टिंग, सरकारी मंजूरियों और गोपनीय दस्तावेजों तक पहुंच को लेकर प्रभाव के इस्तेमाल की बात कही गई है। आम आदमी पार्टी पंजाब की राजनीति को भ्रष्टाचार से मुक्त करने के वादे के साथ सत्ता में आई थी। ऐसे में अगर आरोप अब मुख्यमंत्री कार्यालय तक पहुंच रहे हैं, तो क्या उसका भ्रष्टाचार विरोधी अभियान अब उसी सत्ता के घेरे में फंस गया है, जिसे बदलने का उसने वादा किया था ?
Learn More
ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਨੇ ਸਾਢੇ ਚਾਰ ਸਾਲਾਂ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੁੱਲ 22 ਸਾਲਾਂ ਦੇ ਰਾਜ ਨਾਲੋਂ ਵੀ ਵੱਧ ਕੰਮ ਕੀਤਾ ਹੈ। ਉਨ੍ਹਾਂ ਨੇ ਮੁਫ਼ਤ ਬਿਜਲੀ, ਸਿਹਤ ਸਹੂਲਤਾਂ ਅਤੇ ਨਹਿਰੀ ਸਿੰਜਾਈ ਨੂੰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵਜੋਂ ਗਿਣਾਇਆ। ਪਰ ਵੱਡੇ ਦਾਅਵੇ ਹੀ ਰੁਜ਼ਗਾਰ, ਸਕੂਲਾਂ, ਹਸਪਤਾਲਾਂ ਅਤੇ ਪੰਜਾਬ ਦੀ ਆਰਥਿਕ ਹਾਲਤ ਬਾਰੇ ਸਵਾਲਾਂ ਦਾ ਜਵਾਬ ਨਹੀਂ ਹਨ। ਕੀ ਆਮ ਆਦਮੀ ਪਾਰਟੀ ਆਪਣੀਆਂ ਪ੍ਰਾਪਤੀਆਂ ਦਾ ਸਹੀ ਲੇਖਾ-ਜੋਖਾ ਦੇ ਰਹੀ ਹੈ ਜਾਂ ਵੋਟਰਾਂ ਦੇ ਫ਼ੈਸਲੇ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਵੱਧੀਆ ਅੰਕ ਦੇ ਰਹੀ ਹੈ ? ਜੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਇਨ੍ਹਾ ਬਦਲ ਦਿੱਤਾ ਹੈ, ਤਾਂ ਕੀ ਉਹ ਅਸਲ ਨਤੀਜੇ ਦਿਖਾ ਰਹੀ ਹੈ ਜਾਂ ਆਪਣੀਆਂ ਕਮੀਆਂ 'ਤੇ ਪਰਦਾ ਪਾਉਣ ਲਈ ਵੱਡੇ ਦਾਅਵਿਆਂ ਅਤੇ ਤੁਲਨਾਵਾਂ ਦਾ ਸਹਾਰਾ ਲੈ ਰਹੀ ਹੈ ?
Learn More
Chief Minister Bhagwant Mann claims AAP has done more in four-and-a-half years than Congress and the Shiromani Akali Dal did in 22 years combined. He cites free electricity, healthcare cover and canal irrigation as proof of his Government’s success. But sweeping claims alone cannot settle questions about jobs, schools, hospitals and Punjab’s finances. Is AAP presenting a genuine report card or giving itself a glowing review before voters judge its performance ? If AAP has transformed Punjab so much, is it showcasing real results or using big claims and comparisons to cover up the gaps in its own performance ?
Learn More
मुख्यमंत्री भगवंत मान का दावा है कि आम आदमी पार्टी ने साढ़े चार साल में कांग्रेस और शिरोमणि अकाली दल के कुल 22 साल के शासन से भी ज्यादा काम किया है। उन्होंने मुफ्त बिजली, स्वास्थ्य सुविधाओं और नहरों से सिंचाई को अपनी सरकार की उपलब्धियों के रूप में गिनाया। लेकिन बड़े दावे ही रोजगार, स्कूलों, अस्पतालों और पंजाब की आर्थिक स्थिति से जुड़े सवालों का जवाब नहीं हैं। क्या आम आदमी पार्टी अपनी उपलब्धियों का सही लेखा-जोखा दे रही है या मतदाताओं के फैसले से पहले खुद को शानदार अंक दे रही है ? यदि आम आदमी पार्टी ने पंजाब को इतना बदल दिया है, तो क्या वह असली नतीजे दिखा रही है या अपनी कमियों पर पर्दा डालने के लिए बड़े दावों और तुलनाओं का सहारा ले रही है ?
Learn More
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਲਈ ਬਾਬਾ ਲੱਖਾ ਸਿੰਘ ਨੇ ਅਕਾਲ ਤਖ਼ਤ ਨੂੰ ਲਿਖਤੀ ਸਪੱਸ਼ਟੀਕਰਨ ਅਤੇ ਮੁਆਫ਼ੀ ਦਿੱਤੀ ਹੈ। ਇਹ ਮੁਲਾਕਾਤ ਅਕਾਲ ਤਖ਼ਤ ਦੇ ਨਿਰਦੇਸ਼ਾਂ ਦੇ ਬਾਵਜੂਦ ਹੋਈ ਸੀ। ਬਾਬਾ ਲੱਖਾ ਸਿੰਘ ਨੇ ਕਿਹਾ ਕਿ ਉਹ ਆਪਣੇ ਸੰਪਰਦਾ ਵੱਲੋਂ ਚਲਾਏ ਜਾ ਰਹੇ ਹਸਪਤਾਲ ਨਾਲ ਜੁੜੇ ਪ੍ਰਸ਼ਾਸਕੀ ਮਸਲੇ ਹੱਲ ਕਰਵਾਉਣ ਲਈ ਮੁੱਖ ਮੰਤਰੀ ਨੂੰ ਮਿਲੇ ਸਨ। ਉਨ੍ਹਾਂ ਨੇ ਸੂਬਾ ਸਰਕਾਰ ਦੇ ਬੇਅਦਬੀ ਕਾਨੂੰਨ ਦੀ ਤਾਰੀਫ਼ ਕਰਨ ਤੋਂ ਵੀ ਇਨਕਾਰ ਕੀਤਾ ਅਤੇ ਕਿਹਾ ਕਿ ਇਸ ਬਾਰੇ ਆਈਆਂ ਖ਼ਬਰਾਂ ਗ਼ਲਤ ਸਨ। ਇਸ ਘਟਨਾ ਨੇ ਪੰਜਾਬ ਸਰਕਾਰ ਅਤੇ ਸਿੱਖ ਧਾਰਮਿਕ ਲੀਡਰਸ਼ਿਪ ਵਿਚਾਲੇ ਤਣਾਅ ਨੂੰ ਮੁੜ ਚਰਚਾ ਵਿੱਚ ਲਿਆਂਦਾ ਹੈ। ਕੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਨੂੰ ਸੰਭਾਲਣ ਦੇ ਤਰੀਕੇ ਨੇ ਸਿੱਖ ਧਾਰਮਿਕ ਲੀਡਰਸ਼ਿਪ ਨਾਲ ਦੂਰੀ ਵੱਧਾ ਦਿੱਤੀ ਹੈ ?
Learn More
Baba Lakha Singh has submitted a written apology to the Akal Takht for meeting Punjab Chief Minister Bhagwant Mann despite its directions. He said the meeting was meant to resolve administrative issues linked to a hospital run by his sect. He also denied praising the State Government’s sacrilege law, saying reports suggesting otherwise were incorrect. The episode has drawn fresh attention to tensions between the Punjab Government and Sikh religious leadership. Has Bhagwant Mann’s handling of the issue widened the rift with Sikh religious leadership ?
Learn More
पंजाब के मुख्यमंत्री भगवंत मान से मुलाकात करने पर बाबा लक्खा सिंह ने अकाल तख्त को लिखित स्पष्टीकरण और माफी सौंपी है। यह मुलाकात अकाल तख्त के निर्देशों के बावजूद हुई थी। बाबा लक्खा सिंह ने कहा कि वह अपने संप्रदाय द्वारा चलाए जा रहे अस्पताल से जुड़े प्रशासनिक मुद्दों को सुलझाने के लिए मुख्यमंत्री से मिले थे। उन्होंने राज्य सरकार के बेअदबी कानून की तारीफ करने से भी इनकार किया और कहा कि इस बारे में आई खबरें गलत थीं। इस घटना ने पंजाब सरकार और सिख धार्मिक नेतृत्व के बीच तनाव को फिर चर्चा में ला दिया है। क्या भगवंत मान के इस मामले को संभालने के तरीके से सिख धार्मिक नेतृत्व के साथ दूरी बढ़ी है ?
Learn More
ਲਗਭਗ 1,090 ਆਮ ਆਦਮੀ ਕਲੀਨਿਕਾਂ ਵਿੱਚ ਕੰਮ ਕਰਦੇ 4,000 ਤੋਂ ਵੱਧ ਮੁਲਾਜ਼ਮ ਨੌਕਰੀ ਦੀ ਸੁਰੱਖਿਆ, ਵੱਧੀਆ ਤਨਖ਼ਾਹ ਅਤੇ ਬੁਨਿਆਦੀ ਸਹੂਲਤਾਂ ਦੀ ਮੰਗ ਕਰ ਰਹੇ ਹਨ। ਮੰਗਾਂ ਪੂਰੀਆਂ ਨਾ ਹੋਣ ’ਤੇ ਮੁਲਾਜ਼ਮ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਅਤੇ ਅਣਮਿੱਥੇ ਸਮੇਂ ਲਈ ਸੇਵਾਵਾਂ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ। ਜੇ ਸਰਕਾਰ ਨੇ ਪੱਕੇ ਰੁਜ਼ਗਾਰ ਦਾ ਵਾਅਦਾ ਕੀਤਾ ਸੀ ਪਰ ਮੁਲਾਜ਼ਮ ਅੱਜ ਵੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ, ਤਾਂ ਕੀ ਆਮ ਆਦਮੀ ਪਾਰਟੀ ਦੇ ਵਾਅਦਿਆਂ ਅਤੇ ਉਨ੍ਹਾਂ ’ਤੇ ਅਮਲ ਵਿਚਲਾ ਫ਼ਰਕ ਹੁਣ ਸਾਫ਼ ਦਿਖਾਈ ਦੇਣ ਲੱਗਾ ਹੈ ?
Learn More
With over 4,000 staff across around 1,090 Aam Aadmi Clinics seeking job security, better pay and basic benefits, the Punjab Government faces questions over its healthcare promises. Staff unions have threatened protests and an indefinite service suspension if their demands remain unmet. If the Government promised secure jobs but clinic workers still fear for their future, is the gap between Aam Aadmi Party’s promises and delivery becoming harder to ignore ?
Learn More
लगभग 1,090 आम आदमी क्लीनिकों में काम करने वाले 4,000 से अधिक कर्मचारी नौकरी की सुरक्षा, बेहतर वेतन और बुनियादी सुविधाओं की मांग कर रहे हैं। मांगें पूरी न होने पर कर्मचारी संगठनों ने विरोध प्रदर्शन और अनिश्चितकालीन सेवा बंद करने की चेतावनी दी है। अगर सरकार ने सुरक्षित रोजगार का वादा किया था लेकिन कर्मचारी आज भी अपने भविष्य को लेकर चिंतित हैं, तो क्या आम आदमी पार्टी के वादों और उनके अमल के बीच का अंतर अब साफ़ दिखाई देने लगा है ?
Learn More
ਅਮਿਤ ਸ਼ਾਹ ਨੇ ਨਸ਼ਾ-ਮੁਕਤ ਪੰਜਾਬ ਨੂੰ 2027 ਦੀਆਂ ਚੋਣਾਂ ਲਈ ਭਾਜਪਾ ਦੇ ਮੁੱਖ ਮੁੱਦਿਆਂ ਵਿੱਚ ਰੱਖਿਆ ਹੈ। ਪਰ 526 ਕਿਲੋ ਹੈਰੋਇਨ ਅਤੇ ਮੈਥਾਮਫੇਟਾਮਾਈਨ ਦੀ ਬਰਾਮਦਗੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਹੈ। ਇਹ ਕਾਰਵਾਈ ਗੁਜਰਾਤ ਏ.ਟੀ.ਐਸ. ਅਤੇ ਭਾਰਤੀ ਤਟਰੱਖਿਅਕ ਬਲ ਦੇ ਸਾਂਝੇ ਆਪਰੇਸ਼ਨ ਵਿੱਚ ਹੋਈ। ਕੀ ਆਮ ਆਦਮੀ ਪਾਰਟੀ ਨਸ਼ਿਆਂ ਦੀ ਬਹਿਸ ਨੂੰ “ਪੰਜਾਬ ਕਿਉਂ ?” ਤੋਂ “ਗੁਜਰਾਤ ਅਤੇ ਪੂਰੇ ਅੰਤਰਰਾਜੀ ਨੈੱਟਵਰਕ ’ਤੇ ਸਵਾਲ ਕਿਉਂ ਨਹੀਂ ?” ਵੱਲ ਮੋੜ ਰਹੀ ਹੈ ? ਅਤੇ ਕੀ ਇਸ ਨਾਲ ਭਾਜਪਾ ’ਤੇ ਜਵਾਬ ਦੇਣ ਦਾ ਦਬਾਅ ਵੱਧ ਰਿਹਾ ਹੈ ?
Learn More
Amit Shah has made a drug-free Punjab the BJP’s central 2027 poll issue but Aam Aadmi Party has hit back after a 526-kg heroin and methamphetamine seizure linked to an operation involving Gujarat ATS and the Indian Coast Guard. Is Aam Aadmi Party turning the drug debate from “Why Punjab ?” into “Why not Gujarat and the wider interstate network ?” and does this put the BJP on the defensive ?
Learn More
अमित शाह ने ड्रग्स-मुक्त पंजाब को 2027 के चुनाव के लिए भाजपा के प्रमुख मुद्दों में रखा है। लेकिन 526 किलो हेरोइन और मेथामफेटामाइन की जब्ती के बाद आम आदमी पार्टी ने पलटवार किया है। यह कार्रवाई गुजरात ए.टी.एस. और भारतीय तटरक्षक बल के संयुक्त अभियान में हुई। क्या आम आदमी पार्टी ड्रग्स की बहस को “पंजाब क्यों ?” से “गुजरात और पूरे अंतरराज्यीय नेटवर्क पर सवाल क्यों नहीं ?” की ओर मोड़ रही है ? और क्या इससे भाजपा पर जवाब देने का दबाव बढ़ रहा है ?
Learn More
ਆਮ ਆਦਮੀ ਪਾਰਟੀ ਦੇ ‘ਜਸ਼ਨ-ਏ-ਇਨਕਲਾਬ’ ਸਮਾਗਮ ਵਿੱਚ ਭਗਤ ਸਿੰਘ ਦੀ ਵਿਰਾਸਤ ਨੂੰ ਸਰਕਾਰ ਦੇ ਰੁਜ਼ਗਾਰ, ਸਿੱਖਿਆ, ਸਿਹਤ, ਭਲਾਈ ਅਤੇ ਪੰਜਾਬ ਦੇ ਪਾਣੀਆਂ ਨਾਲ ਜੁੜੇ ਦਾਅਵਿਆਂ ਨਾਲ ਜੋੜਿਆ ਗਿਆ। 2027 ਦੀਆਂ ਚੋਣਾਂ ਨੇੜੇ ਆਉਣ ਦੇ ਨਾਲ, ਸ਼ਹੀਦ ਦੀ ਵਿਰਾਸਤ, ਪੰਜਾਬ ਦੀ ਪਛਾਣ ਅਤੇ ਸਰਕਾਰ ਦੀਆਂ ਉਪਲਬਧੀਆਂ ਦਾ ਇਹ ਮੇਲ ਕੀ ਸ਼ਾਸਨ ਨਾਲ ਜੁੜਿਆ ਸੰਦੇਸ਼ ਹੈ ਜਾਂ ਫਿਰ ਚੋਣ ਮੁਹਿੰਮ ਆਕਾਰ ਲੈ ਰਹੀ ਹੈ ?
Learn More
The Aam Aadmi Party’s ‘Jashan-e-Inquilab’ event in Ludhiana linked Bhagat Singh’s legacy with the Government’s claims on jobs, education, healthcare, welfare and Punjab’s water. With the 2027 elections approaching, does this growing mix of martyr legacy, Punjab identity and government achievements look more like governance messaging or an election campaign taking shape ?
Learn More
आम आदमी पार्टी के ‘जश्न-ए-इंकलाब’ कार्यक्रम में भगत सिंह की विरासत को सरकार के रोजगार, शिक्षा, स्वास्थ्य, कल्याण और पंजाब के पानी से जुड़े दावों के साथ जोड़ा गया। 2027 के चुनाव नजदीक आने के साथ, शहीद की विरासत, पंजाब की पहचान और सरकार की उपलब्धियों का यह मेल क्या शासन से जुड़ा संदेश है या फिर चुनावी अभियान आकार ले रहा है ?
Learn More
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਭਗਵੰਤ ਮਾਨ ਨੇ ਕਿਹਾ ਹੈ ਕਿ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਉਮਰ ਕੈਦ ਅਤੇ ਭਾਰੀ ਜੁਰਮਾਨੇ ਵਰਗੇ ਮੁੱਖ ਪ੍ਰਬੰਧਾਂ ਨੂੰ ਕਮਜ਼ੋਰ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਨਾਲ ਕਾਨੂੰਨ ਦੀਆਂ ਹੋਰ ਧਾਰਾਵਾਂ ’ਤੇ ਉਠਾਈਆਂ ਗਈਆਂ ਚਿੰਤਾਵਾਂ ਦੀ ਸਮੀਖਿਆ ਕਰਨ ਲਈ ਤਿਆਰ ਹੈ। ਕਾਨੂੰਨ ਨੂੰ ਲੈ ਕੇ ਮਹੀਨਿਆਂ ਤੋਂ ਚੱਲ ਰਹੀ ਬਹਿਸ ਤੋਂ ਬਾਅਦ, ਕੀ ਇਸ ਦੇ ਕੁਝ ਹਿੱਸਿਆਂ ਦੀ ਸਮੀਖਿਆ ਦੀ ਇਹ ਪਹਿਲ 2027 ਤੋਂ ਪਹਿਲਾਂ ਮੁੱਦੇ ਨੂੰ ਸੁਲਝਾਉਣ ਦੀ ਗੰਭੀਰ ਕੋਸ਼ਿਸ਼ ਹੈ ਜਾਂ ਚੋਣਾਂ ਦੇ ਸਮੇਂ ਇਕ ਅਹਿਮ ਸਿਆਸੀ ਰੀਸੈਟ ?
Learn More
Four months before the Punjab Assembly elections, Bhagwant Mann has said the anti-sacrilege law’s core provisions of life imprisonment and heavy fines will not be diluted, while the Government is open to examining concerns over other clauses with the panel constituted by the Akal Takht. After months of debate over the law, does this fresh willingness to review parts of it signal a serious attempt to settle the issue before 2027, or a politically crucial reset at election time ?
Learn More
पंजाब विधानसभा चुनाव से चार महीने पहले भगवंत मान ने कहा है कि बेअदबी विरोधी कानून में उम्रकैद और भारी जुर्माने जैसे मुख्य प्रावधानों को कमजोर नहीं किया जाएगा। वहीं, सरकार अकाल तख्त द्वारा गठित पैनल के साथ कानून की अन्य धाराओं पर उठाई गई चिंताओं की समीक्षा के लिए तैयार है। कानून को लेकर महीनों से चल रही बहस के बाद, क्या इसके कुछ हिस्सों की समीक्षा की यह पहल 2027 से पहले मुद्दे को सुलझाने की गंभीर कोशिश है या चुनाव के समय एक अहम राजनीतिक रीसेट ?
Learn More
ਲੋਕਪਾਲ ਉਸ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀਆਂ ਮੁੱਖ ਮੰਗਾਂ ਵਿੱਚੋਂ ਇਕ ਸੀ, ਜਿਸ ਨੇ ਆਮ ਆਦਮੀ ਪਾਰਟੀ ਨੂੰ ਜਨਮ ਦਿੱਤਾ। ਪਰ ਪੰਜਾਬ ਵਿੱਚ 8 ਅਕਤੂਬਰ 2025 ਨੂੰ ਜਸਟਿਸ ਵਿਨੋਦ ਕੁਮਾਰ ਸ਼ਰਮਾ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਲੋਕਪਾਲ ਦਾ ਅਹੁਦਾ ਲਗਭਗ ਇਕ ਸਾਲ ਤੋਂ ਖਾਲੀ ਹੈ। ਜੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਆਮ ਆਦਮੀ ਪਾਰਟੀ ਦੀ ਸਿਆਸੀ ਪਛਾਣ ਦਾ ਅਹਿਮ ਹਿੱਸਾ ਰਹੀ ਹੈ, ਤਾਂ ਲਗਭਗ ਇਕ ਸਾਲ ਤੱਕ ਲੋਕਪਾਲ ਦੀ ਗੈਰਹਾਜ਼ਰੀ ਇਸ ਦੇ ਭ੍ਰਿਸ਼ਟਾਚਾਰ ਵਿਰੋਧੀ ਵਾਅਦੇ ਅਤੇ ਸ਼ਾਸਨ ਵਿਚਲੇ ਫਰਕ ਬਾਰੇ ਕੀ ਦੱਸਦੀ ਹੈ ?
Learn More
The Lokpal was one of the defining promises behind the anti-corruption movement that gave birth to the Aam Aadmi Party. Yet in Punjab, the Lokpal post has remained vacant for nearly a year after Justice Vinod Kumar Sharma’s term ended on October 8, 2025. If fighting corruption was central to AAP’s political identity, what does a year without a Lokpal say about the gap between its anti-corruption promise and its governance ?
Learn More
लोकपाल उस भ्रष्टाचार-विरोधी आंदोलन के प्रमुख वादों में से एक था, जिसने आम आदमी पार्टी को जन्म दिया। लेकिन पंजाब में 8 अक्टूबर 2025 को जस्टिस विनोद कुमार शर्मा का कार्यकाल खत्म होने के बाद से लोकपाल का पद करीब एक साल से खाली है। अगर भ्रष्टाचार के खिलाफ लड़ाई आम आदमी पार्टी की राजनीतिक पहचान का अहम हिस्सा रही है, तो करीब एक साल तक लोकपाल का न होना उसके भ्रष्टाचार-विरोधी वादे और शासन के बीच की दूरी के बारे में क्या बताता है ?
Learn More