ਬਹੁਚਰਚਿਤ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਅਧੀਨ 53 ਕਰੋੜ ਤੋਂ ਵੱਧ ਖਾਤਾਧਾਰਕਾਂ ਨੂੰ 2 ਲੱਖ ਰੁਪਏ ਦਾ ਐਕਸੀਡੈਂਟਲ ਇੰਸ਼ੋਰੈਂਸ ਕਵਰ ਦਿੱਤਾ ਜਾਂਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ 2014 ਤੋਂ 2024 ਤੱਕ ਸਿਰਫ 12 ਹਜ਼ਾਰ 500 ਤੋਂ ਵੱਧ ਕਲੇਮ ਪ੍ਰਾਪਤ ਹੋਏ ਹਨ, ਅਤੇ ਉਨ੍ਹਾਂ ਵਿੱਚੋਂ ਵੀ ਲਗਭਗ 8100 ਕਲੇਮ ਨਿਮਨ ਵਰਗ ਦੇ ਲੋਕਾਂ ਨੂੰ ਦਿੱਤੇ ਗਏ ਹਨ, ਜਦਕਿ 4100 ਤੋਂ ਵੱਧ ਕਲੇਮ ਰੱਦ ਕੀਤੇ ਜਾ ਚੁੱਕੇ ਹਨ।